ਕੀ ਤੁਸੀਂ ਬੇਲ ਦੇ ਲਾਭਾਂ ਬਾਰੇ ਜਾਣਦੇ ਹੋ

ਬੇਲ ਨੂੰ ਕਈ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਜਿਵੇ ਕੇ ਸਹੰਢਿਲੂ, ਸ਼੍ਰੀ ਫਲ, ਸਦਾਫਲ ਅਤੇ ਹਾਥੀਆਂ ਦਾ ਮਨਪਸੰਦ ਹੋਣ ਕਾਰਨ ਇਸ ਨੂੰ ਹਾਥੀ ਐੱਪਲ ਵੀ ਕਿਹਾ ਜਾਂਦਾ ਹੈ, ਇਹ ਇਕ ਗੁਣਾਂ ਨਾਲ ਭਰਪੂਰ ਫਲ ਹੈ। ਬੇਲ ਵਿਚ ਕੈਲਸ਼ੀਅਮ, ਫਾਸਫੋਰਸ, ਫਾਈਬਰ, ਪ੍ਰੋਟੀਨ, ਆਯਰਨ, ਵਿਟਾਮਿਨ, ਅਤੇ ਹੋਰ ਜਰੂਰੀ ਤੱਤ ਹੁੰਦੇ ਹਨ। ਇਸਦਾ ਸੇਵਨ ਕਰਨ ਨਾਲ ਅਨੇਕਾਂ ਫਾਇਦੇ ਹੁੰਦੇ ਹਨ, ਉਹਨਾਂ ਵਿੱਚੋਂ ਕੁੱਝ ਇਸ ਤਰ੍ਹਾਂ ਹਨ।

ਦਿਲ ਦੀ ਬਿਮਾਰੀ: ਰੋਜ਼ ਬੇਲ ਦੇ ਰਸ ਵਿੱਚ ਕੁੱਝ ਬੂੰਦਾਂ ਘਿਓ ਦੀਆਂ ਮਿਲਾ ਕੇ ਲੈਣ ਨਾਲ ਦਿਲ ਦੇ ਰੋਗ ਠੀਕ ਹੁੰਦੇ ਹਨ।

ਕੋਲੈਸਟ੍ਰਾਲ: ਰੋਜ਼ ਬੇਲ ਦਾ ਰਸ ਪੀਣ ਨਾਲ ਇਸ ਵਿੱਚ ਮੌਜੂਦ ਫਾਈਬਰ ਸਾਡੇ ਸ਼ਰੀਰ ਵਿਚ ਫੈਟ ਨੂੰ ਨਸ਼ਟ ਕਰ ਦਿੰਦੇ ਹਨ, ਜਿਸ ਨਾਲ ਕੋਲੈਸਟ੍ਰਾਲ ਘੱਟਦਾ ਹੈ।

ਗੈਸ ਅਤੇ ਕਬਜ਼: ਬੇਲ ਵਿਚ ਮੌਜੂਦ ਫਾਈਬਰ ਸਾਡੀ ਪਛਾਣ ਸ਼ਕਤੀ ਨੂੰ ਮਜਬੂਤ ਬਣਾਉਂਦੇ ਹਨ ਜਿਸ ਨਾਲ ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਆਉਂਦੀ।

ਦਸਤ ਅਤੇ ਡਾਇਰੀਆਂ: ਬੇਲ ਦੇ ਰਸ ਵਿੱਚ ਗੁਰਹ ਮਿਲਾ ਕੇ ਸੇਵਨ ਕਰਨ ਨਾਲ ਦਸਤ ਅਤੇ ਡਾਇਰੀਆ ਠੀਕ ਹੁੰਦਾ ਹੈ, ਕਿਉਂਕਿ ਇਹ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ।

ਗਰਮੀ ਤੋਂ ਬਚਾਅ: ਬੇਲ ਦੇ ਜੂਸ ਨੂੰ ਰੋਜ਼ ਪੀਣ ਨਾਲ ਇਹ ਸਾਡੇ ਸ਼ਰੀਰ ਵਿੱਚ ਗਰਮੀ ਹੋਣ ਤੋਂ ਰੋਕਦਾ ਹੈ।

ਕੈਂਸਰ: ਬੇਲ ਦਾ ਰਸ ਰੋਜ਼ ਪੀਣ ਨਾਲ ਇਹ ਸਾਨੂ ਕੈਂਸਰ ਤੋਂ ਬਚਾਉਂਦਾ ਹੈ।

ਖੂਨ ਸਾਫ਼ ਕਰਨਾ: ਬੇਲ ਦੇ ਰਸ ਵਿੱਚ ਥੋੜ੍ਹਾ ਗੁਣਗੁਣਾ ਪਾਣੀ ਅਤੇ ਸ਼ਹਿਦ ਮਿਲਾ ਕੇ ਰੋਜ਼ ਪੀਣ ਨਾਲ ਇਹ ਸਾਡੇ ਖੂਨ ਨੂੰ ਸਾਫ਼ ਕਰਦਾ ਹੈ।

ਡਾਇਬਟੀਜ਼: ਜੇ ਤੁਹਾਨੂੰ ਡਾਇਬਟੀਜ਼ ਹੈ ਤਾਂ ਰੋਜ਼ 10-12 ਬੇਲ ਤੇ ਪੱਤਿਆਂ ਨੂੰ ਪੀਸ ਕੇ ਰਸ ਕੱਢ ਕੇ ਪੀਓ, ਇਸ ਨਾਲ ਰਾਹਤ ਮਿਲੇਗੀ।

ਖੂਨ ਦੀ ਕਮੀ: ਪੱਕੇ ਹੋਏ ਬੇਲ ਦੀ ਗਿਰੀ ਨੂੰ ਚੰਗੀ ਤਰ੍ਹਾਂ ਪੀਸ ਕੇ ਚੂਰਨ ਬਣਾ ਕੇ ਰੋਜ ਦੁੱਧ ਅਤੇ ਮਿਸ਼ਰੀ ਨਾਲ ਇੱਕ ਚਮਚ ਲਓ। ਇਸ ਨਾਲ ਸ਼ਰੀਰ ਵਿਚ ਖੂਨ ਦੀ ਕਮੀ ਪੂਰੀ ਹੁੰਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ