ਲਾਈਟ ਟ੍ਰੈਪ

ਕੀਟਾਂ ਅਤੇ ਸੁੰਡੀਆਂ ਨੂੰ ਰੋਕਣ ਦਾ ਖਾਸ ਤਰੀਕਾ

ਖੇਤਾਂ ਵਿੱਚ ਆਉਣ ਵਾਲੇ ਕੀੜਿਆਂ ਅਤੇ ਸੁੰਡੀਆਂ ਤੋਂ ਫਸਲ ਖਰਾਬ ਹੋ ਜਾਂਦੀ ਹੈ ਅਤੇ ਫਸਲ ਦੀ ਪੈਦਾਵਾਰ ਵੀ ਘੱਟ ਹੁੰਦੀ ਹੈ।ਅੱਜ ਅਸੀਂ ਤੁਹਾਨੂੰ ਕੀੜੇ-ਮਕੌੜਿਆਂ ਅਤੇ ਸੁੰਡੀਆਂ ਨੂੰ ਰੋਕਣ ਦੇ ਵਿਸ਼ੇਸ਼ ਤਰੀਕੇ ਬਾਰੇ ਦੱਸਣ ਜਾ ਰਹੇ ਹਨ।

ਲਾਈਟ ਟ੍ਰੈਪ ਦਾ ਉਪਯੋਗ – ਕੀਟ ਪਤੰਗੇ ਅਤੇ ਸੁੰਡੀਆਂ ਨੂੰ ਰੋਕਣ ਲਈ ਲਾਈਟ ਟ੍ਰੈਪ ਦਾ ਉਪਯੋਗ ਬਹੁਤ ਫਾਇਦੇਮੰਦ ਹੁੰਦਾ ਹੈ। ਰੋਸ਼ਨੀ ਕੀਟ ਪਤੰਗਿਆਂ, ਜੋ ਕਿ ਬਾਅਦ ਵਿੱਚ ਸੁੰਡੀਆਂ ਨੂੰ ਜਨਮ ਦਿੰਦੇ ਹਨ ਨੂੰ ਆਕਰਸ਼ਿਤ ਕਰਦੀ ਹੈ ਰੋਸ਼ਨੀ ਦੇ ਸਰੋਤ ਦੇ ਹੇਠਾਂ ਕਿਸੇ ਬਰਤਨ ਵਿੱਚ ਪਾਣੀ ਰੱਖਣਾ ਚਾਹੀਦਾ ਹੈ ਜਿਸ ਵਿੱਚ ਕੀੜੇ ਡਿੱਗ ਕੇ ਮਰ ਜਾਣ। ਟ੍ਰੈਪ ਨੂੰ ਖਾਲੀ ਜਗ੍ਹਾ ‘ਤੇ ਹੀ ਲਗਾਉ ਅਤੇ ਸਵੇਰੇ-ਸ਼ਾਮ ਟ੍ਰੈਪ ਦੇ ਆਸਪਾਸ ਜੋ ਵੀ ਪਤੰਗੇ ਨਜਰ ਆਉਣ ਓਹਨਾ ਨੂੰ ਨਸ਼ਟ ਕਰ ਦਿਓ। ਇਸ ਤੋਂ ਅਲਾਵਾ ਆਪਣੇ ਨੇੜਲੇ ਕਿਸਾਨਾਂ ਨੂੰ ਵੀ ਇਹ ਟ੍ਰੈਪ ਲਾਉਣ ਲਏ ਪ੍ਰੋਤਸ਼ਾਹਿਤ ਕਰੋ ਤਾਕਿ ਸੁੰਡੀਆਂ ਤੇ ਰੋਕ ਲਾਈ ਜਾ ਸਕੇ। ਮੱਸਿਆ ਦੇ ਆਸਪਾਸ ਇਹ ਟ੍ਰੈਪ ਜਰੂਰ ਲਗਾਉ। ਜੇਕਰ ਬਿਜਲੀ ਨਾ ਹੋਵੇ ਤਾਂ ਮੋਮਬੱਤੀ ਜਾਂ ਚਿਮਨੀ ਦਾ ਵੀ ਉਪਯੋਗ ਕੀਤਾ ਜਾ ਸਕਦਾ ਹੈ।

trap for insects
ਲਾਈਟ ਟ੍ਰੈਪ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ