ਕੀਟਨਾਸ਼ਕ

ਕਿਸਾਨਾਂ ਦੇ ਖਰਚੇ ਨੂੰ ਬਚਾ ਸਕਦੇ ਹਨ ਇਹ ਅਸਰਦਾਰ ਕੀਟਨਾਸ਼ਕ

ਕਿਸਾਨਾਂ ਦੇ ਘਰ ਵਿੱਚ ਗਉ ਮੂਤਰ ਅਤੇ ਗੋਬਰ ਆਮ ਹੁੰਦਾ ਹੈ ਜਿਸਦੀ ਵਰਤੋਂ ਉਹ ਕੀਟਨਾਸ਼ਕ ਬਣਾਉਣ ਵਿੱਚ ਕਰ ਸਕਦੇ ਹਨ ਅਤੇ ਇਸਦਾ ਰਿਜ਼ਲਟ ਵੀ ਵਧੀਆ ਮਿਲਦਾ ਹੈ। ਇਸਤੋਂ ਇਲਾਵਾ ਕਈ ਬੂਟੇ ਵੀ ਘਰ ਵਿੱਚ ਉਗਾਏ ਹੁੰਦੇ ਹਨ ਜਿਸਦਾ ਇਸਤੇਮਾਲ ਵੀ ਕੀਟਨਾਸ਼ਕ ਬਣਾਉਣ ਵਿੱਚ ਕੀਤਾ ਜਾ ਸਕਦਾ ਹੈ। ਕੀਟਨਾਸ਼ਕ ਬਣਾਉਣ ਦੇ ਤਰੀਕੇ:-

ਨਿੰਮ ਦੇ ਪੱਤਿਆਂ ਦਾ ਘੋਲ:- ਇਸਦੀ ਵਰਤੋਂ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਦੇ ਲਈ ਕੀਤੀ ਜਾਂਦੀ ਹੈ। ਇਸਤੋਂ ਇਲਾਵਾ ਇਹ ਉਹਨਾਂ ਦੇ ਅੰਡਿਆਂ ਨੂੰ ਵੀ ਨਸ਼ਟ ਕਰ ਦਿੰਦਾ ਹੈ।

ਘੋਲ ਬਣਾਉਣ ਲਈ ਸਮੱਗਰੀ:- ਨਿੰਮ ਦੇ ਪੱਤਿਆਂ ਜਾਂ ਨਿਮੋਲੀਆਂ ਨੂੰ ਕੁੱਟ ਕੇ ਤਿੰਨ ਲੀਟਰ ਪਸ਼ੂ ਮੂਤਰ ਵਿੱਚ 2 -3 ਦਿਨ ਤੱਕ ਘੋਲ ਕੇ ਰੱਖੋ। 3 ਦਿਨਾਂ ਬਾਅਦ ਇਸ ਨੂੰ ਪਤਲੇ ਕੱਪੜੇ ਦੀ ਮਦਦ ਨਾਲ ਪੁਣ ਲਵੋ ਅਤੇ ਇਸਦੇ ਵਿੱਚ 250 ਗ੍ਰਾਮ ਰੀਠਾ ਪਾਊਡਰ ਮਿਲਾਓ ਅਤੇ ਇਹ ਘੋਲ ਤਿਆਰ ਹੈ। ਇਸ ਘੋਲ ਦਾ ਅੱਧਾ ਲੀਟਰ ਪ੍ਰਤੀ ਪੰਪ ਵਿੱਚ ਪਾ ਕੇ ਛਿੜਕਾਅ ਕਰੋ। ਇਹ ਸਮੱਸਿਆ ਖ਼ਤਮ ਹੋ ਜਾਂਦੀ ਹੈ।

ਸੁੰਡੀ ਦਾ ਹਮਲਾ ਰੋਕਣ ਲਈ:- ਫ਼ਸਲਾਂ ‘ਤੇ ਸੁੰਡੀ ਦਾ ਹਮਲਾ ਇੱਕ ਆਮ ਸਮੱਸਿਆ ਹੈ ਇਸਦੀ ਰੋਕਥਾਮ ਦੇ ਲਈ ਤੁਸੀ ਪਸ਼ੂ ਮੂਤਰ (10 ਲੀਟਰ), ਨਿੰਮ ਦੇ ਪੱਤੇ (2 ਕਿੱਲੋ), ਕਨੇਰ ਦੇ ਪੱਤੇ( 2 ਕਿੱਲੋ), ਅਰਿੰਡ ਦੇ ਪੱਤੇ (2 ਕਿੱਲੋ) ਅਤੇ ਅਮਰੂਦ ਦੇ ਪੱਤਿਆਂ (2 ਕਿੱਲੋ ) ਤੋਂ ਬਣੇ ਘੋਲ ਦੀ ਸਪਰੇਅ ਕਰ ਸਕਦੇ ਹੋ।

ਬਣਾਉਣ ਦੀ ਵਿਧੀ :- ਸਾਰੇ ਤਰਾਂ ਦੇ ਪੱਤਿਆਂ ਦੀ ਚਟਣੀ ਬਣਾ ਕੇ 10 ਲੀਟਰ ਪਸ਼ੂ ਮੂਤਰ ਵਿੱਚ ਮਿਲਾਓ। ਹੁਣ ਇਸ ਘੋਲ ਨੂੰ ਲੋਹੇ ਜਾ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦੇ ਕੇ ਠੰਡਾ ਕਰ ਲਵੋ। ਠੰਡਾ ਹੋਣ ‘ਤੇ ਮਿਸ਼੍ਰਣ ਨੂੰ ਕੱਪੜੇ ਨਾਲ ਪੁਣ ਲਵੋ ਅਤੇ ਸਾਫ ਬਰਤਨ ਵਿੱਚ ਭਰ ਕੇ ਰੱਖ ਲਵੋ। ਇਸਨੂੰ ਤੁਸੀ 6 ਮਹੀਨਿਆਂ ਤੱਕ ਵਰਤ ਸਕਦੇ ਹੋ। ਹਰੇਕ ਫ਼ਸਲ ‘ਤੇ ਪ੍ਰਤੀ ਪੰਪ ਇੱਕ ਤੋਂ ਡੇਢ ਲੀਟਰ ਇਸ ਘੋਲ ਦੀ ਵਰਤੋਂ ਕਰੋ। ਪੱਤੇ ਖਾਣ ਵਾਲੀਆਂ ਸੁੰਡੀਆਂ ਦੀ ਰੋਕਥਾਮ ਹੋ ਜਾਏਗੀ।

ਤਣਾ ਛੇਦਕ, ਟੀਂਡੇ ਅਤੇ ਫਲ ਦੀ ਸੁੰਡੀ ਦੀ ਰੋਕਥਾਮ:- ਇਸ ਘੋਲ ਨੂੰ ਬਣਾਉਣ ਦੇ ਲਈ ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ (10 ਲੀਟਰ), ਨਿੰਮ ਦੀਆਂ ਨਿਮੋਲੀਆਂ (3 ਕਿੱਲੋ) ਅਤੇ ਪੂਰੀਆਂ ਕੌੜੀਆਂ ਹਰੀਆਂ ਮਿਰਚਾਂ (2 ਕਿੱਲੋ) ਆਦਿ।

ਘੋਲ ਬਣਾਉਣ ਦੀ ਵਿਧੀ:- ਉਪਰੋਕਤ ਦਿੱਤੀਆਂ ਵਸਤੂਆਂ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦਵਾਓ। ਠੰਡਾ ਹੋਣ ‘ਤੇ ਇਸਨੂੰ ਕੱਪੜੇ ਨਾਲ ਪੁਣ ਲਵੋ। ਘੋਲ ਤਿਆਰ ਹੈ ਅਤੇ ਫ਼ਸਲ ‘ਤੇ ਕੀਟ ਦੇ ਹਮਲੇ ਦੇ ਮੁਤਾਬਿਕ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਵਰਤੋਂ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ