milk

ਕਿਵੇਂ ਵਧਾਈਏ ਪਸ਼ੂਆਂ ਦੇ ਦੁੱਧ ਵਿੱਚ ਫੈਟ?

ਪਸ਼ੂਆਂ ਦੀ ਫੈਟ ਦਾ ਵਧਣਾ ਸਹੀ ਖੁਰਾਕ ਤੇ ਹੀ ਨਿਰਭਰ ਕਰਦਾ ਹੈ। ਲਵੇਰੀਆਂ ਦੀ ਖੁਰਲੀ ਕਦੇਂ ਵੀ ਖਾਲੀ ਨਹੀਂ ਰਹਿਣੀ ਚਾਹੀਦੀ। ਪਸ਼ੂ ਦਾ ਜਦੋਂ ਵੀ ਜੀ ਕਰੇ ਖਾਣ ਨੂੰ ਉਸਦੇ ਸਾਹਮਣੇ ਹਰਾ ਚਾਰਾ/ ਵੰਡ ਹੋਵੇ ਫਿਰ ਹੀ ਫੈਟ ਤੇ ਅਸਰ ਪੈਣਾ ਸ਼ੁਰੂ ਹੋਵੇਗਾ। ਸਫ਼ਲ ਡੇਅਰੀ ਪਾਲਕ ਲਈ ਦਿਨ ਵਿੱਚ 4-5 ਵਾਰ ਹਰਾ/ਫੀਡ ਦੇਣਾ ਜਰੂਰੀ ਹੈ।

ਕਈ ਡੇਅਰੀ ਪਾਲਕ ਫੀਡ ਨੂੰ ਗਿੱਲਾ ਕਰਕੇ ਖਵਾਉਂਦੇ ਹਨ ਜਿਸ ਕਾਰਨ ਉਹਨਾਂ ਦੀ ਫੈਟ ਹਮੇਸ਼ਾ ਘੱਟ ਜਾਂਦੀ ਹੈ। ਕਈ ਵਾਰ ਮਜ਼ਬੂਰੀ ਹੁੰਦੀ ਹੈ ਕਿ ਹਰਾ ਨਹੀਂ ਹੁੰਦਾ ਜਾਂ ਘੱਟ ਹੁੰਦਾ ਜਾਂ ਤੂੜੀ ਤੇ ਵੰਡ ਸੁੱਕੀ ਪਸ਼ੂ ਖਾਦਾਂ ਨਹੀਂ ਤਾਂ ਕਰਕੇ ਗਿੱਲੀ ਫੀਡ ਖਵਾਈ ਜਾਂਦੀ ਹੈ, ਜਿਸ ਨਾਲ ਜਾਨਵਰ ਜੁਗਾਲੀ ਘੱਟ ਕਰਦੇ ਹਨ ਤੇ ਫੈਟ ਗਰੈਵਟੀ ਘੱਟਦੀ ਹੈ। ਪਸ਼ੂਆਂ ਦੀ ਖੁਰਾਕ ਵਿੱਚ ਅਚਾਨਕ ਤਬਦੀਲੀ ਨਹੀਂ ਕਰਨੀ ਚਾਹੀਦੀ।

ਵਧੇਰੇ ਫੈਟ ਲੈਣ ਲਈ ਚਾਰੇ ਦੇ ਕੁੱਤਰੇ ਦਾ ਆਕਾਰ ਵੀ ਦੇਖਣਾ ਚਾਹੀਦਾ ਹੈ। ਅੱਜਕੱਲ ਕੁੱਝ ਕਿਸਾਨ ਵੀਰ ਜੋ ਹਰੇ ਦਾ ਆਚਾਰ ਬਣਾਉਦੇ ਹਨ, ਉਹ ਹਰੇ ਚਾਰੇ ਦਾ ਆਕਾਰ ਇੱਕ ਇੰਚ ਤੋਂ ਵੀ ਘੱਟ ਰੱਖ ਰਹੇ ਹਨ, ਜਿਸ ਨਾਲ ਦੁੱਧ ਵਿਚਲੀ ਫੈਟ ਦੀ ਸ਼ਿਕਇਤ ਰਹਿੰਦੀ ਹੈ।

ਫੈਟ ਵਧਾਉਣ ਲਈ ਵੜੇਵੇਂ ਵੀ ਖਵਾਏ ਜਾ ਸਕਦੇ ਹਨ ਪਰ ਇਹ ਧਿਆਨ ਰੱਖੋ ਕਿ ਰੋਜ਼ਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀਂ ਤਾਂ ਚਰਬੀ ਜ਼ਿਆਦਾ ਚੜ੍ਹਣ ਲੱਗ ਜਾਂਦੀ ਹੈ। ਜੇਕਰ ਦੇਸੀ ਕਪਾਹ ਦੇ ਵੜੇਵੇਂ ਹੋਣ ਤਾਂ ਵਧੀਆ ਹੈ।

ਸੋ ਮੁੱਕਦੀ ਗੱਲ ਇਹ ਹੈ ਕਿ ਜੇ ਸੰਤੁਲਿਤ ਖੁਰਾਕ ਦੀ ਵਰਤੋਂ ਹੋਵੇ ਤਾਂ ਊਰਜਾ, ਫੈਟ ਅਤੇ ਪ੍ਰੋਟੀਨ ਪੂਰੀ ਮਿਕਦਾਰ ਵਿੱਚ ਮਿਲਦੇ ਹਨ ਤਾਂ ਫੈਟ ਤੇ ਗਰੈਵਿਟੀ ਵੀ ਤਸੱਲੀ ਬਖਸ਼ ਮਿਲਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ