ਕਿਵੇਂ ਕੰਮ ਕਰਦੀ ਹੈ ਹਲਦੀ ਦੀਆਂ ਗੰਢੀਆਂ ਤੋਂ ਮਾਰਕੀਟ ਤੱਕ ਹਲਦੀ ਪਹੁੰਚਾਉਣ ਵਾਲੀ ਮਸ਼ੀਨ?

ਅਜੋਕੇ ਸਮੇਂ ਵਿੱਚ ਜੇਕਰ ਕਿਸਾਨ ਖੁਦ ਆਪਣੀ ਫ਼ਸਲ ਉਗਾ ਕੇ ਖੁਦ ਪ੍ਰੋਸੈਸਿੰਗ ਕਰਕੇ ਮਾਰਕੀਟ ਵਿੱਚ ਲਿਆ ਕੇ ਵੇਚੇ ਤਾਂ ਚੰਗਾ ਮੁਨਾਫਾ ਲਿਆ ਜਾ ਸਕਦਾ ਹੈ । ਕੁੱਝ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਕੋਲ ਕਿਸਾਨਾਂ ਨੂੰ ਹਲਦੀ ਦੀ ਪ੍ਰੋਸੈਸਿੰਗ ਕਰਨ ਲਈ ਮੁਫਤ ਮਸ਼ੀਨਰੀ ਵੀ ਉੱਪਲੱਬਧ ਕਰਵਾਈ ਗਈ ਹੈ। ਅੱਜ ਗੱਲ ਕਰਾਂਗੇ ਹਲਦੀ ਦੀ ਪ੍ਰੋਸੈਸਿੰਗ ਬਾਰੇ। ਹਲਦੀ ਦੀ ਪੁਟਾਈ ਤੋਂ ਬਾਅਦ ਇਸ ਨੂੰ ਧੋਣ ਦਾ ਕੰਮ ਇਸ ਮਸ਼ੀਨ ਤੋਂ ਲਿਆ ਜਾ ਸਕਦਾ ਹੈ ।

ਧੋਣ ਤੋਂ ਬਾਅਦ ਵਿੱਚ ਹਲਦੀ ਨੂੰ ਉਬਾਲ ਕੀਤਾ ਜਾਦਾ ਉਬਾਲ ਕਰਨ ਤੋਂ ਬਾਅਦ ਇਸ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਸੁੱਕੀ ਹਲਦੀ ਨੂੰ ਪਾਲਸ਼ ਕਰਨ ਦਾ ਕੰਮ ਵੀ ਇਹ ਮਸ਼ੀਨ ਤੋਂ ਲਿਆ ਜਾਂਦਾ ਹੈ ਇਹ ਮਸ਼ੀਨ ਦੀ ਕੀਮਤ ਲੱਗਭੱਗ 80,000 ਰੁਪਏ ਹੈ। ਆਓ ਇਸ ਮਸ਼ੀਨ ਬਾਰੇ ਥੋੜ੍ਹਾ ਹੋਰ ਜਾਣਦੇ ਹਾਂ ।

  • ਇਹ ਮਸ਼ੀਨ ਬਿਜਲੀ ਦੀ 1 ਹਾਰਸ ਪਾਵਰ ਮੋਟਰ ਨਾਲ ਚਲਦੀ ਹੈ ਜਿਸ ਵਿੱਚ ਹਲਦੀ ਨੂੰ ਧੋਣ ਲਈ ਅਤੇ ਪਾਲਸ਼ ਕਰਨ ਲਈ ਮਸ਼ੀਨ ਵਿੱਚ ਲੱਗੇ ਡਰੰਮ ਨੂੰ ਘੁਮਾਇਆ ਜਾਂਦਾ ਹੈ ।
  • ਮਸ਼ੀਨ ਹਲਦੀ ਦੀਆਂ ਗੰਢੀਆਂ ਨੂੰ 2.5 – 3.0 ਕੁਇੰਟਲ ਪ੍ਰਤੀ ਘੰਟਾ ਤੱਕ ਧੋ ਸਕਦੀ ਹੈ ।
  • ਇਸ ਮਸ਼ੀਨ ਵਿੱਚ ਕੁੱਝ ਬਦਲਾਅ ਕਰਕੇ ਸੁੱਕੀ ਹਲਦੀ ਦੀਆਂ ਗੰਢੀਆਂ ਨੂੰ ਪਾਲਸ਼ ਕਰਨ ਲਈ ਵਰਤੀ ਜਾਂਦੀ ਹੈ।
  • ਇਸ ਵਿੱਚ ਤਿੰਨ ਹੋਰ ਜਾਲੀਆਂ ਬਣਾ ਕੇ ਰਗੜ ਨੂੰ ਵਧਾਇਆ ਜਾਂਦਾ ਹੈ ਜਿਸ ਨਾਲ ਮਸ਼ੀਨ ਦੀ ਹਲਦੀ ਪਾਲਸ਼ ਕਰਨ ਦੀ ਸਮਰੱਥਾ 1 ਕੁਇੰਟਲ ਪ੍ਰਤੀ ਘੰਟਾ ਹੋ ਜਾਂਦੀ ਹੈ।
  • ਮਸ਼ੀਨ ਤੋਂ ਚੰਗੇ ਨਤੀਜਾ ਲੈਣ ਲਈ ਉਸ ਨੂੰ 40 ਚੱਕਰ ਪ੍ਰਤੀ ਮਿੰਟਾਂ ਲਈ ਘੁਮਾਇਆ ਜਾਂਦਾ ਹੈ ਜਿਸ ਨਾਲ ਇੱਛਾ ਅਨੁਸਾਰ ਪੀਲਾ ਰੰਗ ਆ ਜਾਂਦਾ ਹੈ ਅਤੇ ਹਲਦੀ ਦੀਆਂ ਗੰਢੀਆਂ ਦੀ ਸਤਿਹ ਵੀ ਬਿਲਕੁਲ ਮੁਲਾਇਮ ਹੋ ਜਾਂਦੀ ਹੈ।
  • ਇਸ ਤਰ੍ਹਾਂ ਹਲਦੀ ਦੀਆਂ ਗੰਢੀਆਂ ਦੀ ਮਾਈਕਰੋਬਾਇਲੋਜੀਕਲ ਕੁਆਲਿਟੀ ਵੀ ਚੰਗੀ ਹੋ ਜਾਂਦੀ ਹੈ।
  • ਸਿਰਫ਼ ਇਕ ਆਦਮੀ ਇਸ ਮਸ਼ੀਨ ਨੂੰ ਚਲਾ ਸਕਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ