ਕਿਵੇਂ ਕਰੀਏ ਕੀਟਾਂ ਦਾ ਜੈਵਿਕ ਨਿਯੰਤ੍ਰਣ

ਜਿਸ ਪ੍ਰਕਾਰ ਅਸੀਂ ਜ਼ਹਿਰ ਮੁਕਤ ਖੇਤੀ ਦੀ ਗੱਲ ਕਰਦੇ ਹਾਂ, ਉਸ ਪ੍ਰਕਾਰ ਸਾਨੂੰ ਜ਼ਹਿਰ ਮੁਕਤ ਘਰਾਂ ਅਤੇ ਦਫਤਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ, ਕਿਉਂਕਿ ਘਰ ਅਤੇ ਦਫਤਰ ਵੀ ਉਹ ਸਥਾਨ ਹੈ ਜਿੱਥੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਸੋ ਕੇ ਜਾਂ ਜਾਗ ਕੇ ਗੁਜ਼ਾਰਦੇ ਹਾਂ। ਅੱਜ ਕੱਲ ਮੱਛਰ, ਕਾਕਰੋਚ, ਕਿਰਲੀ, ਦੀਮਕ ਆਦਿ ਕੀੜੇ ਭਜਾਉਣ ਲਈ ਜ਼ਹਿਰ ਦਾ ਵਰਤੋਂ ਹੋ ਰਹੀ ਹੈ ਅਤੇ ਇਹ ਵੀ ਨਹੀਂ ਜਾਣਦੇ ਕਿ ਇਹ ਸਭ ਸਾਡੀ ਸਿਹਤ ਲਈ ਕਿੰਨੇ ਖਤਰਨਾਕ ਹੈ। ਇਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਅਪਾਹਜ ਅਤੇ ਬਿਮਾਰ ਬਣਾ ਸਕਦੇ ਹਨ। ਅਸੀਂ ਆਪਣੇ ਘਰ ਦੀ ਬਗੀਚੇ ਵਿੱਚ ਵੀ ਅੰਨ੍ਹੇਵਾਹ ਜ਼ਹਿਰ ਦੀ ਵਰਤੋਂ ਕਰਦੇ ਹਾਂ ਜੋ ਬਹੁਤ ਸਮੇਂ ਤੱਕ ਵਾਤਾਵਰਣ ਵਿੱਚ ਬਣੇ ਰਹਿੰਦੇ ਹਨ। ਇਸ ਲਈ ਕੀਟ ਦੀ ਰੋਕਥਾਮ ਲਈ ਘਰ ਵਿੱਚ ਜੈਵਿਕ ਤਰੀਕੇ ਇਸਤੇਮਾਲ ਕਰਨੇ ਚਾਹੀਦੇ ਹੈ। ਜੈਵਿਕ ਪੇਸਟ ਕੰਟਰੋਲ ਦਾ ਇਸਤੇਮਾਲ ਕਰੋ:

• ਪੌਦਿਆਂ ਵਿੱਚ ਫੰਗਸ ਹਟਾਉਣ ਲਈ 10-15 ਦਿਨ ਪੁਰਾਣੀ ਖੱਟੀ ਲੱਸੀ ਦਾ ਪ੍ਰਯੋਗ ਕਰੋ।

• ਘਰ ਦੇ ਬਗੀਚੇ ਵਿੱਚ ਵੀ ਰਸਾਇਣਿਕ ਖਾਦ ਨਾ ਪਾਓ।

• ਕਿਰਲੀਆਂ ਕਾਕਰੋਚ ‘ਤੇ ਨਿਯੰਤ੍ਰਿਤ ਰੱਖਦੀਆਂ ਹਨ। ਕਾਕਰੋਚ ਖਤਮ ਹੋਣ ਤੋਂ ਬਾਅਦ ਜਦੋਂ ਕੁੱਝ ਖਾਣ ਨੂੰ ਨਹੀਂ ਬਚਦਾ, ਤਾਂ ਇਹ ਆਪਣੇ ਆਪ ਚਲੀਆਂ ਜਾਂਦੀਆਂ ਹਨ।

• ਗਊ ਮੂਤਰ ਨਾਲ ਪੋਚਾ ਲਗਾਉਣ ਨਾਲ ਕੀੜੇ ਭੱਜਦੇ ਹਨ।

• ਵਨ ਸਮੱਗਰੀ ਜਲਾਉਣ ਨਾਲ ਘਰ ਵਿੱਚ ਕੀੜੇ ਮਕੌੜੇ ਨਹੀਂ ਆਉਂਦੇ।

• ਕੀੜੀਆਂ ‘ਤੇ ਸਾਬਣ ਦੇ ਪਾਣੀ ਦੀ ਸਪਰੇਅ ਕਰੋ।

• ਕੀੜੀਆਂ ਨੂੰ ਭਜਾਉਣ ਲਈ ਕੀੜੇ ਕਕੜੀ ਦੇ ਛਿਲਕੇ ਦੀ ਵਰਤੋ ਕਰੋ।

• ਸੁੱਕੇ ਪੁਦੀਨੇ ਦੇ ਪੱਤੇ ਅਤੇ ਲੌਂਗ ਵੀ ਕੀੜੀਆਂ ਭਜਾਉਂਦੇ ਹਨ।

• ਕੀੜੀਆ ਕਿਹੜੀ ਜਗ੍ਹਾ ਤੋਂ ਆ ਰਹੀਆਂ ਹਨ, ਉੱਥੇ ਜਾਓ, ਉਸ ਜਗ੍ਹਾ ‘ਤੇ ਅਜਿਹੀ ਕਿਸੇ ਚੀਜ ਨਾਲ ਰੇਖਾ ਬਣਾ ਦਿਓ ਜਿਸ ਨੂੰ ਕੀੜੀਆਂ ਪਾਰ ਨਹੀਂ ਕਰਦੀਆਂ- ਜਿਵੇਂ ਮਿਰਚ, ਸਿਟਰਸ ਤੇਲ (ਧਾਗੇ ਵਿੱਚ ਭਿਓਂ ਕੇ), ਨਿੰਬੂ ਦਾ ਰਸ, ਦਾਲਚੀਨੀ ਜਾਂ ਕਾੱਫੀ।

• 1 ਲੀਟਰ ਪਾਣੀ ਵਿੱਚ 1 ਚਮਚ ਬੋਰੇਕਸ ਅਤੇ 1 ਕੱਪ ਖੰਡ ਮਿਲਾਓ। ਇਸ ਘੋਲ ਵਿੱਚ ਕਪਾਹ ਦੇ ਛੋਟੇ ਬਾੱਲਸ ਭਿਓਂ ਕੇ ਇੱਕ ਪਲਾਸਟਿਕ ਦੇ ਡੱਬੇ ਵਿੱਚ ਬੰਦ ਕਰੋ। ਇਸ ਦੇ ਢੱਕਣ ਵਿੱਚ ਕੀੜੀਆਂ ਲਈ ਇੱਕ ਛੇਕ ਕਰੋ। ਇਸ ਨੂੰ ਉਸ ਜਗ੍ਹਾ ਰੱਖੋ ਜਿੱਥੇ ਬਹੁਤ ਕੀੜੀਆਂ ਹਨ, ਇਹ ਉਹਨਾਂ ਦੀ ਪੂਰੀ ਕਾਲੋਨੀ ਨੂੰ ਖਤਮ ਕਰ ਦੇਵੇਗਾ।

• ਜਿਸ ਤਰੇੜ ਵਿੱਚੋਂ ਕੀੜੀਆਂ ਆਉਂਦੀਆਂ ਹਨ, ਉੱਥੇ ਲਸਣ ਦੀਆਂ ਕਲੀਆਂ ਪਾ ਕੇ ਰੱਖੋ।

• ਜਿਸ ਕਮਰੇ ਵਿੱਚ ਜ਼ਿਆਦਾ ਕੀੜੀਆਂ ਆਉਂਦੀਆਂ ਹਨ ਉੱਥੇ ਰਾਤ ਦੇ ਸਮੇਂ ਇੱਕ ਲਾਈਟ ਲੈਂਪ ਖੁੱਲਾ ਰੱਖੋ ਤਾਂ ਕਿ ਉਹਨਾਂ ਦੀ ਆਦਤ ਖਰਾਬ ਹੋ ਸਕੇ।

• ਗੇਂਦਾ, ਲੈਮਨ ਘਾਹ ਆਦਿ ਪੌਦੇ ਮੱਛਰਾਂ ਨੂੰ ਭਜਾਉਂਦੇ ਹਨ।

• ਡਾਈਐਟੋਮੇਸ਼ਿਅਸ ਅਰਥ (DE) ਇੱਕ ਜੈਵਿਕ ਕੀਟ ਨਿਯੰਤਰਣ ਹੈ ਅਤੇ ਕਾਕਰੋਚ ਨੂੰ ਹਫਤੇ ਵਿੱਚ ਪੂਰੀ ਤਰਾਂ ਹਟਾ ਦਿੰਦਾ ਹੈ।

• ਸਾਬਣ ਦੇ ਪਾਣੀ ਨੂੰ ਸਿੱਧੇ ਕਾਕਰੋਚ ‘ਤੇ ਸਪਰੇਅ ਕਰੋ।

• ਬੌਰਿਕ ਐਸਿਡ ਦਾ ਛਿੜਕਾਅ ਕਰਕੇ ਰੱਖੋ।

• ਤੇਜ ਪੱਤਾ, ਕਕੜੀ ਦੇ ਛਿਲਕੇ ਅਤੇ ਲਸਣ ਨਾਲ ਕਾਕਰੋਚ ਦੂਰ ਭੱਜਦੇ ਹਨ।

• ਮੱਛਰ ਭਜਾਉਣ ਲਈ ਨਿੰਮ ਦੇ ਤੇਲ ਦਾ ਦੀਵਾ ਜਗਾਓ।

• ਬਿਜਲੀ ਵਾਲੇ ਯੰਤਰ ਕੀੜੇ ਮਾਰਨ ਵਾਲੇ ਲਗਾਓ।

ਇਸ ਬਲਾੱਗ ਵਿੱਚ ਜਾਣਿਆ ਕਿਵੇਂ ਜੈਵਿਕ ਤਰੀਕੇ ਨਾਲ ਬਿਨਾਂ ਜ਼ਹਿਰ ਪ੍ਰਯੋਗ ਕੀਤੇ ਕੀਟੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਅਜਿਹੀ ਹੀ ਅਦਭੁੱਤ ਜਾਣਕਾਰੀ ਲਈ ਗੂਗਲ ਪਲੇਅ ਸਟੋਰ ‘ਤੇ ਜਾ ਕੇ ਆਪਣੀ ਖੇਤੀ ਐਪ ਡਾਊਨਲੋਡ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ