rats preventing

ਕਿਵੇਂ ਕਰੀਏ ਕਣਕ ਵਿੱਚ ਚੂਹਿਆਂ ਦੀ ਰੋਕਥਾਮ

ਕਣਕ ਦੀ ਬਿਜਾਈ ਤੋਂ ਬਾਅਦ ਕਣਕ ਵਿੱਚ ਚੂਹਿਆਂ ਦਾ ਹਮਲਾ ਵੱਧ ਜਾਂਦਾ ਹੈ। ਚੂਹਿਆਂ ਵਲੋਂ ਬੀਜਾਂ ਅਤੇ ਕਰੂੰਬਲਾਂ ਨੂੰ ਨੁਕਸਾਨ ਪਹੁੰਚਾਉਣ ਕਾਰਨ ਪੌਧੇ ਘਾਟ ਉਗਦੇ ਹਨ ਜਿਸਦਾ ਫ਼ਸਲ ਦੇ ਝਾੜ ਉਪਰ ਅਸਰ ਪੈਂਦਾ ਹੈ। ਇਹਨਾਂ ਦੀ ਰੋਕਥਾਮ ਹੇਠ ਦਿਤੇ ਤਾਰੀਆਂ ਨਾਲ ਕੀਤੀ ਜਾ ਸਕਦੀ ਹੈ।

1.ਰਵਾਇਤੀ ਤਰੀਕੇ ਰਾਹੀਂ :- ਖੇਤਾਂ ਦੇ ਆਲੇ ਦੁਆਲੇ ਪੱਕੀਆਂ,ਉੱਚੀਆਂ ਅਤੇ ਚੌੜੀਆਂ ਵੱਟਾਂ ਵਿੱਚ ਚੂਹੇ ਆਪਣੀਆਂ ਖੁੱਡਾਂ ਜ਼ਿਆਦਾ ਬਣਾਉਂਦੇ ਹਨ ਇਸ ਲਈ ਇਹਨਾਂ ਦੀ ਉਚਾਈ ਤੇ ਚੌੜਾਈ ਘਾਟ ਰੱਖੋ| ਨਦੀਨਾਂ ਦੀ ਰੋਕਥਾਮ ਕਰਦੇ ਰਹੋ।

2.ਯਾਂਤਰਿਕ ਤਰੀਕੇ ਰਾਹੀਂ :- ਫ਼ਸਲ ਨੂੰ ਕੱਟਣ ਤੋਂ ਬਾਅਦ ਖੇਤਾਂ ਨੂੰ ਪਾਣੀ ਲਾਉਣ ਵੇਲੇ ਖੁੱਡਾਂ ਵਿੱਚੋਂ ਨਿਕਲ ਰਹੇ ਚੂਹਿਆਂ ਨੂੰ ਡੰਡਿਆਂ ਦੀ ਮਦਦ ਨਾਲ ਮਾਰ ਦਿਓ। ਛੋਟੇ ਖੇਤਰ ਵਿੱਚ ਪਿੰਜਰਿਆਂ ਰਾਹੀਂ ਚੂਹਿਆਂ ਨੂੰ ਫੜਿਆ ਜਾ ਸਕਦਾ ਹੈ। ਇਸ ਲਈ ਖੇਤ ਵਿੱਚੋਂ ਘੱਟੋ-ਘੱਟ 16 ਪਿੰਜਰੇ ਪ੍ਰਤੀ ਏਕੜ ਦੇ ਹਿਸਾਬ ਨਾਲ ਚੂਹਿਆਂ ਦੇ ਆਉਣ ਜਾਨ ਵਾਲੇ ਰਸਤਿਆਂ ਅਤੇ ਨੁਕਸਾਨ ਵਾਲਿਆਂ ਥਾਵਾਂ ਤੇ ਰੱਖ ਕੇ ਲਗਾਤਾਰ 2-3 ਦਿਨਾਂ ਲਈ ਇਕ ਜਗ੍ਹਾ ਤੇ ਨਾ ਪਏ ਰਹਿਣ ਦਿਓ।

3.ਚੂਹੇਮਾਰ ਦਵਾਈਆਂ ਰਾਹੀਂ :- ਚੂਹਿਆਂ ਦਾ ਜ਼ਹਿਰੀਲੇ ਚੋਗ ਨੂੰ ਖਾਣਾ, ਚੋਗ ਵਿੱਚ ਵਰਤੇ ਗਏ ਦਾਣਿਆਂ ਦੇ ਸੁਆਦ ਅਤੇ ਮਹਿਕ ਉਪਰ ਨਿਰਭਰ ਕਰਦਾ ਹੈ। ਕਣਕ,ਜਵਾਰ ਜਾ ਬਾਜਰਾ ਆਦਿ ਦੇ ਦਾਣਿਆਂ ਦਾ ਦਰੜ ਚੂਹੇ ਬਹੁਤ ਪਸੰਦ ਕਰਦੇ ਹਨ। ਚੋਗ ਦੋ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਚੋਗ ਨੂੰ ਤੁਸੀ ਹੇਠਾਂ ਦਿਤੇ ਤਰੀਕੇ ਨਾਲ ਨਾਲ ਤਿਆਰ ਕਰ ਸਕਦੇ ਹੋ:-

2% ਜ਼ਿੰਕ ਫਾਸਫਾਈਡ ਵਾਲਾ ਚੋਗ :- ਇਕ ਕਿੱਲੋ ਦਾਣਿਆਂ ਦੇ ਦਰੜ ਵਿੱਚ 20 ਗ੍ਰਾਮ ਖਾਣ ਵਾਲਾ ਤੇਲ, 20 ਗ੍ਰਾਮ ਪੀਸੀ ਖੰਡ ਤੇ 25 ਗ੍ਰਾਮ ਜ਼ਿੰਕ ਦਵਾਈ ਦਾ ਪਾਊਡਰ ਕਿਸੇ ਭਾਂਡੇ ਵਿੱਚ ਚੰਗੀ ਤਰ੍ਹਾਂ ਰਲਾਉ।

0.005%  ਬਰੋਮਾਡਾਇਲੋਨ ਵਾਲਾ ਚੋਗ :- ਇਕ ਕਿੱਲੋ ਦਾਣਿਆਂ ਦੇ ਦਰੜ ਵਿੱਚ 20 ਗ੍ਰਾਮ ਖਾਣ ਵਾਲਾ ਤੇਲ, 20 ਗ੍ਰਾਮ ਪੀਸੀ ਖੰਡ ਤੇ 20 ਗ੍ਰਾਮ ਬਰੋਮਾਡਾਇਲੋਨ ਦਵਾਈ ਦਾ ਪਾਊਡਰ ਕਿਸੇ ਭਾਂਡੇ ਵਿੱਚ ਚੰਗੀ ਤਰ੍ਹਾਂ ਰਲਾਉ।

ਜ਼ਿੰਕ ਫਾਸਫਾਈਡ ਦਵਾਈ ਵਾਲੇ ਚੋਗ ਨੂੰ ਖਾਣ ਤੋਂ 2-3 ਘੰਟਿਆਂ ਬਾਅਦ ਦੀ ਚੂਹਿਆਂ ਦੀ ਮੌਤ ਹੋ ਜਾਂਦੀ ਹੈ ਜਿਸ ਕਾਰਨ ਬਾਕੀ ਬਚੇ ਚੂਹਿਆਂ ਨੂੰ ਦਵਾਈ ਦੇ ਜ਼ਹਿਰੀਲੇ ਦਾ ਪਤਾ ਲੱਗ ਜਾਂਦਾ ਹੈ ਅਤੇ ਫਿਰ ਉਹ ਇਸ ਚੋਗ ਨੂੰ ਖਾਣਾ ਛੱਡ ਦਿੰਦੇ ਹਨ। ਇਸ ਲਈ ਬਚੇ ਹੋਏ ਚੂਹੇ ਮਾਰਨ ਲਈ ਜ਼ਿੰਕ ਫਾਸਫਾਈਡ ਦੀ ਜਗ੍ਹਾ ਦੂਜੀ ਦਵਾਈ ਬਰੋਮਾਡਾਇਲੋਨ ਦੀ ਵਰਤੋਂ ਕਰੋ। ਚੂਹਿਆਂ ਦੀ ਯਾਦ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਇਸ ਲਈ ਦੂਜੀ ਵਾਰ ਜ਼ਿੰਕ ਫਾਸਫਾਈਡ ਦਵਾਈ ਘੱਟ ਤੋਂ ਘੱਟ ਦੋ ਮਹੀਨੇ ਦੇ ਫਾਸਲੇ ਤੇ ਪਾਉ। ਬਰੋਮਾਡਾਇਲੋਨ ਦਵਾਈ ਖਾਣ ਤੋਂ 2-3 ਦਿਨ ਬਾਅਦ ਚੂਹੇ ਮਰਨਾ ਸ਼ੁਰੂ ਹੁੰਦੇ ਹਨ। ਜਿਸ ਕਾਰਨ ਚੂਹਿਆਂ ਨੂੰ ਆਪਣੇ ਸਾਥੀ ਚੂਹਿਆਂ ਦੀ ਮੌਤ ਦੇ ਕਾਰਨ ਦਾ ਪਤਾ ਹੀ ਨਹੀਂ ਲੱਗਦਾ ਅਤੇ ਉਹ ਇਸ ਦਵਾਈ ਵਾਲੇ ਚੋਗ ਨੂੰ ਵਾਰ-ਵਾਰ ਪਾਉਣ ਤੇ ਵੀ ਖਾਂਦੇ ਰਹਿੰਦੇ ਹਨ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ