ਕਿਉਂ ਜ਼ਰੂਰੀ ਹੈ, ਟਰੈਕਟਰ ਦੀ ਸਾਂਭ ਸੰਭਾਲ?

ਖੇਤੀ ਮਸ਼ੀਨਾਂ ਦੀ ਵਰਤੋਂ ਤੋਂ ਬਾਅਦ ਸਾਂਭਸੰਭਾਲ ਵੀ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਮਸ਼ੀਨ ਆਉਣ ਵਾਲੇ ਸੀਜ਼ਨ ਵਿੱਚ ਤਿਆਰਬਰਤਿਆਰ ਮਿਲੇ, ਸਹੀ ਹਾਲਤ ਵਿੱਚ ਮਿਲੇ,ਉਸਦੀ ਕਾਰਜਕੁਸ਼ਲਤਾ ਵਿੱਚ ਕੋਈ ਗਿਰਾਵਟ ਨਾ ਆਏ ਅਤੇ ਵਰਤਣ ਸਮੇਂ ਕੋਈ ਮੁਸ਼ਕਿਲ ਨਾ ਆਏ ਤਾਂ ਪਹਿਲੇ ਸੀਜ਼ਨ ਵਿੱਚ ਵਰਤਣ ਤੋਂ ਬਾਅਦ ਮਸ਼ੀਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਸ ਬਲਾੱਗ ਦੇ ਜ਼ਰੀਏ ਜਾਣੋ ਕਿਵੇਂ ਕੀਤੀ ਜਾਂਦੀ ਹੈ, ਖੇਤੀ ਸੰਦਾਂ ਦੀ ਸਾਂਭਸੰਭਾਲ ?

ਖੇਤੀ ਮਸ਼ੀਨਾਂ ਦੀ ਖੇਤੀਬਾੜੀ ਵਿੱਚ ਇੱਕ ਅਹਿਮ ਭੂਮਿਕਾ ਹੈ। ਇਹਨਾਂ ਦੀ ਵਰਤੋਂ ਤੋਂ ਬਾਅਦ ਸਾਂਭਸੰਭਾਲ ਵੀ ਬਹੁਤ ਜ਼ਰੂਰੀ ਹੈ। ਕਈ ਮਸ਼ੀਨਾਂ ਅਜਿਹੀਆਂ ਹਨ, ਜਿਹਨਾਂ ਦੀ ਵਰਤੋਂ ਤੋਂ ਬਾਅਦ ਅਗਲੀ ਲੋੜ 6 ਮਹੀਨੇ ਜਾਂ ਸਾਲ ਬਾਅਦ ਪੈਂਦੀ ਹੈ। ਇਸ ਲਈ ਜੇਕਰ ਅਸੀਂ ਚਾਹੁੰਦੇ ਹਾਂ ਕਿ ਮਸ਼ੀਨ ਆਉਣ ਵਾਲੇ ਸੀਜ਼ਨ ਵਿੱਚ ਤਿਆਰਬਰਤਿਆਰ ਮਿਲੇ, ਸਹੀ ਹਾਲਤ ਵਿੱਚ ਮਿਲੇ, ਉਸਦੀ ਕਾਰਜ ਕੁਸ਼ਲਤਾ ਵਿੱਚ ਕੋਈ ਗਿਰਾਵਟ ਨਾ ਆਏ ਅਤੇ ਵਰਤਣ ਸਮੇਂ ਕੋਈ ਮੁਸ਼ਕਿਲ ਨਾ ਆਏ ਤਾਂ ਪਹਿਲੇ ਸੀਜ਼ਨ ਵਿੱਚ ਵਰਤਣ ਤੋਂ ਬਾਅਦ ਮਸ਼ੀਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਮਸ਼ੀਨਾਂ ਵਿੱਚ ਸਭ ਤੋਂ ਅਹਿਮ ਹੈ ਟਰੈਕਟਰ। ਜੇਕਰ ਮੁਖੀ ਤੰਦਰੁਸਤ ਹੈ ਤਾਂ ਹੀ ਬਾਕੀ ਮਸ਼ੀਨਰੀ ਤੋਂ ਕੰਮ ਲਿਆ ਜਾ ਸਕਦਾ ਹੈ। ਜਦੋਂ ਟਰੈਕਟਰ ਦੇ ਕੰਮ ਦੀ ਰੁੱਤ ਖ਼ਤਮ ਹੋਣ ਤੋਂ ਬਾਅਦ ਇਸਦੀ ਲੰਬੇ ਸਮੇਂ ਲਈ ਜ਼ਰੂਰਤ ਨਹੀਂ ਹੁੰਦੀ ਤਾਂ ਇਸਦੀ ਸਾਂਭਸੰਭਾਲ ਲਈ ਹੇਠ ਦਿਤੀਆਂ ਗੱਲਾਂ ਦਾ ਧਿਆਨ ਰੱਖੋ:

1. ਟਰੈਕਟਰ ਨੂੰ ਧੋ ਕੇ ਸਾਫ ਕਰਕੇ ਸ਼ੈੱਡ ਹੇਠਾਂ ਖੜ੍ਹਾ ਕਰੋ।

2. ਜੇਕਰ ਟਰੈਕਟਰ ਵਿੱਚ ਕੋਈ ਖਰਾਬੀ ਹੈ ਤਾਂ ਉਸਨੂੰ ਠੀਕ ਕਰਵਾ ਲੈਣਾ ਚਾਹੀਦਾ ਹੈ।

3. ਸਾਰੇ ਗ੍ਰੀਸ ਵਾਲੇ ਪੁਆਇੰਟਾਂ ਨੂੰ ਡੀਜ਼ਲ ਨਾਲ ਸਾਫ਼ ਕਰਕੇ ਦੁਬਾਰਾ ਨਵੀਂ ਗ੍ਰੀਸ ਭਰ ਦੇਣੀ ਚਾਹੀਦੀ ਹੈ।

4. ਬੈਟਰੀ ਨੂੰ ਗਰਮ ਪਾਣੀ ਨਾਲ ਸਾਫ ਕਰੋ ਅਤੇ ਬੈਟਰੀ ਟਰਮੀਨਲ ਨੂੰ ਸਾਫ ਕਰਕੇ ਪੈਟਰੋਲੀਅਮ ਜੈਲੀ ਦਾ ਲੇਪ ਕਰੋ। ਜੇਕਰ ਟਰੈਕਟਰ ਨੂੰ ਲੰਬੇ ਸਮੇਂ ਲਈ ਸਟੋਰ ਕਰਨਾ ਹੈ ਤਾਂ ਬੈਟਰੀ ਦੀ ਤਾਰ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਸਮੇਂਸਮੇਂ ਤੇ ਬੈਟਰੀ ਨੂੰ ਚਾਰਜ ਕਰਦੇ ਰਹਿਣਾ ਚਾਹੀਦਾ ਹੈ।

5. ਆਮ ਤੌਰ ਤੇ ਟਰੈਕਟਰ ਦੀ ਜ਼ਰੂਰਤ ਛੋਟੇਮੋਟੇ ਕੰਮ ਲਈ ਆਮ ਪੈਂਦੀ ਰਹਿੰਦੀ ਹੈ, ਇਸ ਲਈ ਟਾਇਰਾਂ ਦੇ ਬਚਾਅ ਅਤੇ ਬੈਟਰੀ ਦੀ ਸਾਂਭਸੰਭਾਲ ਲਈ ਟਰੈਕਟਰ ਨੂੰ ਮਹੀਨੇ ਵਿੱਚ ਇੱਕ ਦੋ ਵਾਰੀ ਸਟਾਰਟ ਕਰਕੇ ਥੋੜਾ ਚਲਾ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਟਰੈਕਟਰ ਦੇ ਪੁਰਜਿਆਂ ਅਤੇ ਖਾਸ ਕਰਕੇ ਸੀਲਾਂ ਨੂੰ ਚਿਕਨਾਹਟ ਹੋ ਜਾਏਗੀ।

6. ਜੇਕਰ ਟਰੈਕਟਰ ਨੂੰ ਲੰਬੇ ਸਮੇਂ ਲਈ ਸਟੋਰ ਕਰਨਾ ਹੈ, ਤਾਂ ਇਹ ਜ਼ਰੂਰੀ ਹੈ ਕਿ ਟਰੈਕਟਰ ਨੂੰ ਲੱਕੜ ਦੇ ਗੁਟਕਿਆਂ ਉਪਰ ਚੁੱਕ ਦਿਓ ਤਾਂ ਜੋ ਟਾਇਰਾਂ ਤੇ ਦਬਾਅ ਨਾ ਰਹੇ ਅਤੇ ਟਾਇਰਾਂ ਦੀ ਹਵਾ ਵੀ ਘੱਟ ਕਰ ਦੇਣੀ ਚਾਹੀਦੀ ਹੈ।

7. ਟਰੈਕਟਰ ਨੂੰ ਹਮੇਸ਼ਾ ਨਿਊਟ੍ਰਲ ਗੇਅਰ ਵਿੱਚ ਸਵਿੱਚ ਨੂੰ ਬੰਦ ਕਰਕੇ ਅਤੇ ਪਾਰਕਿੰਗ ਬਰੇਕ ਲਗਾ ਕੇ ਖੜ੍ਹਾਂ ਕਰੋ।

8. ਜੇਕਰ ਧੂੰਏਂ ਵਾਲੀ ਪਾਈਪ ਅਤੇ ਕਰੈਕ ਕੇਸ ਬਰੀਦਰ ਦੇ ਮੂੰਹ ਤੇ ਢੱਕਣ ਨਹੀਂ ਹੈ ਤਾਂ ਕਿਸੇ ਕੱਪੜੇ ਨਾਲ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਨਮੀਂ ਅੰਦਰ ਨਾ ਜਾ ਸਕੇ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ