precaution for wheat crop

ਕਣਕ ਦੀ ਫ਼ਸਲ ਵਿੱਚ ਧਿਆਨ ਰੱਖਣਯੋਗ ਗੱਲਾਂ

ਕਣਕ-ਝੋਨੇ ਦੇ ਫ਼ਸਲੀ-ਚੱਕਰ ਅਤੇ ਕਣਕੀ ਘਾਹ ਦੇ ਪ੍ਰਤੀਰੋਧੀ ਖੇਤਰਾਂ ਵਿੱਚ Isoproturon ਦੀ ਵਰਤੋਂ ਨਾ ਕਰੋ।

ਜੇਕਰ ਕਣਕ ‘ਤੇ Leader, S.F.10 Safal 75 ਜਾਂ Total ਦੀ ਸਪਰੇਅ ਕੀਤੀ ਹੋਵੇ, ਤਾਂ ਫ਼ਸਲ ਦੀ ਕਟਾਈ ਤੋਂ ਤੁਰੰਤ ਬਾਅਦ ਮੱਕੀ, ਜਵਾਰ, ਬਾਜਰਾ ਜਾਂ ਰਵਾਂਹ ਦੀ ਫ਼ਸਲ ਨਾ ਬੀਜੋ।

Clodinafop/fenoxaprop ਜਾਂ pinoxaden, sulfosulfuron ਜਾਂ fenoxaprop ਨਾਲ 2,4-D, Carfentrazone ਜਾਂ algrip ਨੂੰ ਮਿਲਾ ਕੇ ਸਪਰੇਅ ਨਾ ਕਰੋ।

ਫ਼ਸਲ ਵਿੱਚ ਪਿਆਜ਼ੀ ਦੀ ਸਮੱਸਿਆ ਹੋਵੇ ਤਾਂ ਰੋਕਥਾਮ ਲਈ Algrip ਦੀ ਵਰਤੋਂ ਕਰੋ ਅਤੇ ਮਾਲਵਾ ਜਾਂ ਹਿਰਨਖੁਰੀ ਦੀ ਰੋਕਥਾਮ ਲਈ Affinity ਦੀ ਵਰਤੋਂ ਕਰੋ।

WH 283 ਅਤੇ Raj 3077 ਕਿਸਮਾਂ ‘ਤੇ 2,4-D ਦੀ ਸਪਰੇਅ ਨਾ ਕਰੋ ਅਤੇ PBW 550, WH 542 ਅਤੇ WH 283 ਕਿਸਮਾਂ ‘ਤੇ accord plus ਦੀ ਵਰਤੋਂ ਨਾ ਕਰੋ।

ਡੂਰਮ (ਕਠੀਆ) ਕਣਕ ‘ਤੇ isoproturon ਦੀ ਸਪਰੇਅ ਨਾ ਕਰੋ।

ਜੇਕਰ ਫ਼ਸਲ ‘ਤੇ ਦਵਾਈਆਂ ਦੀ ਵਰਤੋਂ ਨਹੀਂ ਕੀਤੀ ਗਈ, ਤਾਂ ਗੋਡੀ ਕਰਕੇ ਨਦੀਨਾਂ ਨੂੰ ਖੇਤ ‘ਚੋਂ ਕੱਢ ਦਿਓ। ਇਸ ਤਰੀਕੇ ਨਾਲ ਜ਼ਮੀਨ ਸਵੱਸਥ ਰਹੇਗੀ ਅਤੇ ਵਧੀਆ ਪੈਦਾਵਾਰ ਦੇਵੇਗੀ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ