ਇਹ ਦੋ ਨੁਸਖੇ ਤੁਹਾਡੇ ਪਸ਼ੂਆਂ ਦੀ ਭੁੱਖ ਨਾ ਲੱਗਣ ਦੀ ਸਮੱਸਿਆ ਨੂੰ ਕਰਨਗੇ ਦੂਰ

ਤੁਹਾਨੂੰ ਇਹ ਜਾਣ ਕੇ ਸ਼ਾਇਦ ਹੈਰਾਨੀ ਹੋਵੇਗੀ ਕਿ ਪਸ਼ੂਆਂ ਦੇ ਵੀ ਨਖਰੇ ਹੁੰਦੇ ਹਨ ਤੇ ਹੌਲੀ ਹੌਲੀ ਇਹਨਾਂ ਦੇ ਨਖਰਿਆ ਨੂੰ ਸਮਝਣਾ ਪੈਂਦਾ ਹੈ ਕਿਉਂਕਿ ਕਈ ਪਸ਼ੂ ਸੁੱਕੀ ਫੀਡ ਖਾਦੇ ਹਨ ਕਈ ਭਿਉਂ ਕੇ ਖਾਂਦੇ ਹਨ, ਕਈ ਘਰ ਦੀ ਫੀਡ ਨੂੰ ਮੂੰਹ ਨਹੀਂ ਲਗਾਉਦੇ ਕਈ ਬਜ਼ਾਰੀ ਫੀਡ ਨਹੀਂ ਖਾਦੇ। ਇਹ ਤਾਂ ਗੱਲ ਵੱਖਰੀ ਹੈ ਪਰ ਜੇਕਰ ਪਸ਼ੂ ਨੂੰ ਭੁੱਖ ਹੀ ਨਾ ਲੱਗੇ ਤੇ ਉਹ ਖਾਵੇ ਵੀ ਕੁੱਝ ਨਾ ਤਾਂ ਇਹ ਸਮੱਸਿਆ ਬਣ ਸਕਦੀ ਹੈ ਜੇਕਰ ਪਸ਼ੂ ਨੂੰ ਬੁਖਾਰ ਹੈ ਤਾਂ ਵੱਖਰਾ ਡਾਕਟਰੀ ਇਲਾਜ਼ ਹੋਵੇਗਾ ਪਰ ਜੇਕਰ ਕੋਈ ਲਿਵਰ ਦੀ ਸਮੱਸਿਆ ਕਾਰਨ ਭੁੱਖ ਨਹੀ ਲੱਗਦੀ ਤਾਂ ਤੁਸੀ ਇਹ 2 ਦੇਸੀ ਤਰੀਕੇ ਜਰੂਰ ਵਰਤ ਕੇ ਦੇਖੋ ।

1. ਪਹਿਲਾਂ ਤਰੀਕਾ ਹੈ ਕਿ ਪਸ਼ੂ ਨੂੰ ਕੋੜ ਤੁੰਮੇ ਹਰ ਰੋਜ਼ ਖਵਾਓ ਜਾਂ ਫਿਰ ਜੇਕਰ ਕੋੜ ਤੁੰਮੇ ਤੁਹਾਨੂੰ ਮਿਲ ਨਹੀ ਰਹੇ ਤਾਂ ਤੁਸੀ ਕੋੜ ਤੁੰਮੇ ਦਾ ਚੂਰਨ ਪਸ਼ੂਆਂ ਨੂੰ ਕੁੱਝ ਦਿਨ ਖਵਾਓ। ਇਸ ਨਾਲ ਪਸ਼ੂ ਦੇ ਮਿਹਦੇ ਵਿੱਚ ਪਾਚਣ ਕਿਰਿਆ ਸਹੀ ਹੋ ਜਾਵੇਗੀ ਜਿਸ ਨਾਲ ਪਸ਼ੂ ਨੂੰ ਭੁੱਖ ਵੀ ਲੱਗੇਗੀ ਤੇ ਪਸ਼ੂ ਰੱਜਵਾ ਹਰਾ ਚਾਰਾ ਖਾਵੇਗਾ ਤੇ ਬਾਅਦ ਵਿੱਚ ਉਸਨੂੰ ਹਜ਼ਮ ਵੀ ਕਰੇਗਾ। ਜਿਸ ਨਾਲ ਪਸ਼ੂ ਦੇ ਦੁੱਧ ਉਤਪਾਦਨ ਵਿੱਚ ਵੀ ਵਾਧਾ ਹੋਵੇ ।

2. ਦੂਜਾ ਤਰੀਕਾ ਹੈ ਕਿ 200 ਗ੍ਰਾਮ ਵੇਸਣ, 15 ਗ੍ਰਾਮ ਅਜਵਾਇਣ, 15 ਸੇਂਧਾ ਨਮਕ ਨੂੰ ਮਿਲਾ ਕੇ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਆਟੇ ਦੀ ਤਰਾਂ ਗੁੰਨ ਲਵੋ। ਉਸ ਤੋਂਂ ਬਾਅਦ ਉਸ ਆਟੇ ਦਾ ਇੱਕ ਪੇੜਾ ਬਣਾ ਕੇ ਉਸਦੀ ਰੋਟੀ ਵੇਲ ਕੇ ਤਵੇ ‘ਤੇ ਆਮ ਰੋਟੀ ਦੀ ਤਰ੍ਹਾਂ ਰੋਟੀ ਬਣਾ ਲਵੋ। ਉਸ ਰੋਟੀ ਨੂੰ ਬਣਾਉਣ ਤੋਂ ਬਾਅਦ ਉਸਨੂੰ ਸਰ੍ਹੋਂ ਦੇ ਤੇਲ ਵਿੱਚ ਭਿਉਂ ਲਵੋ ਜਾਂ ਫਿਰ ਉਸ ਦੇ ਉੱਪਰ ਤੇਲ ਲਗਾ ਦਿਓ। ਇਸ ਤਰ੍ਹਾਂ ਦੀ ਰੋਟੀ ਹਰ ਰੋਜ਼ ਦਿਨ ਵਿੱਚ ਇੱਕ ਪਸ਼ੂ ਨੂੰ ਖਵਾ ਦਿਓ। ਇਹ ਤਿੰਨ ਤੋਂ ਚਾਰ ਦਿਨ ਲਗਾਤਾਰ ਖਵਾਓ। ਇਸ ਨਾਲ ਪਸ਼ੂ ਨੂੰ ਭੁੱਖ ਲੱਗੇਗੀ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ