ਇਹ ਜਾਣਕਾਰੀਆ ਪਸ਼ੂਆਂ ਦੇ ਸੂਣ ਤੋਂ ਪਹਿਲਾਂ ਹੋਣੀਆ ਬਹੁਤ ਜਰੂਰੀ

ਸੂਣ ਤੋਂ ਪਹਿਲਾਂ ਲਵੇਰੀਆਂ ਦੀ ਦੇਖ਼ਭਾਲ ਤੇ ਖੁਰਾਕ ਸਬੰਧੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਲਵੇਰੀਆਂ ਨੂੰ ਆਪਣੇ ਸਰੀਰ ਦੀ ਕਾਇਮ ਰੱਖਣ ਤੋਂ ਇਲਾਵਾ, ਦੁੱਧ ਦੇਣ ਲਈ ਅਤੇ ਆਪਣੇ ਪੇਟ ਵਿੱਚ ਪਲ ਰਹੇ ਕੱਟੜੂ/ਵੱਛੜੂਦੇ ਵਾਧੇ ਲਈ ਖੁਰਾਕ ਦੀ ਲੋੜ ਪੈਂਦੀ ਹੈ। ਜੇਕਰ ਗੱਭਣ ਪਸ਼ੂਆਂ ਨੂੰ ਲੋੜ ਮੁਤਾਬਿਕ ਖੁਰਾਕ ਨਾ ਮਿਲੇ ਤਾਂ ਇਨਾਂ ਦੀ ਅਗਲੇ ਸੂਏ ਵਿੱਚ ਦੁੱਧ ਦੇਣ ਦੀ ਸਮਰੱਥਾ ਘੱਟ ਜਾਂਦੀ ਹੈ ਤੇ ਕਮਜ਼ੋਰ ਕੱਟੜੂ/ਵੱਛੜੂ ਪੈਦਾ ਹੁੰਦੇ ਹਨ ਜੋ ਕਿ ਬਿਮਾਰੀਆਂ ਦਾ ਵਧੇਰੇ ਸ਼ਿਕਾਰ ਹੁੰਦੇ ਹਨ।

• ਸੂਣ ਤੋਂ ਕੁੱਝ ਦਿਨ ਪਹਿਲਾਂ ਜੇਕਰ ਤੁਸੀ ਪਸ਼ੂ ਨੂੰ ਸਰੋਂ ਦਾ ਤੇਲ ਦਿੰਦੇ ਹੋ ਤਾਂ ਰੋਜਾਨਾਂ 100 ਗ੍ਰਾਮ ਤੋਂ ਵੱਧ ਨਹੀ ਦੇਣਾ ਚਾਹੀਦਾ।

• ਸੂਣ ਤੋਂ 4-5 ਦਿਨ ਪਹਿਲਾਂ ਪਸ਼ੂਆਂ ਨੂੰ ਕਬਜ਼ ਨਹੀ ਹੋਣੀ ਚਾਹੀਦੀ । ਜੇਕਰ ਅਜਿਹਾ ਹੋਵੇ ਤਾਂ ਅਲਸੀ ਦਾ ਦਲੀਆ ਦੇਣਾ ਚਾਹੀਦਾ ਹੈ।

• ਜੇਕਰ ਪਸ਼ੂ ਖੁੱਲੇ ਵਾੜੇ ਵਿੱਚ ਹੋਣ ਤਾਂ ਉਨਾਂ ਨੂੰ ਸੂਣ ਤੋਂ 15 ਕੁ ਦਿਨ ਪਹਿਲਾਂ ਬਾਕੀ ਪਸ਼ੂਆਂ ਨਾਲੋ ਅਲੱਗ ਕਰ ਦਿਓ ਤੇ ਸਾਫ਼ ਸੁਥਰੇ ਕੀਟਾਣੂ ਰਹਿਤ ਕਮਰੇ ਵਿੱਚ ਰੱਖੋ।

• ਪਸ਼ੂ ਨਾਲ ਨਰਮੀ ਦਾ ਵਰਤਾਓ ਕਰਨਾ ਚਾਹੀਦਾ ਹੈ ਅਤੇ ਭਜਾਉਣਾ ਨਹੀਂ ਚਾਹੀਦਾ ਤੇ ਨਾਂ ਹੀ ਉੱਚੇ-ਨੀਵੇ ਥਾਂ ‘ਤੇ ਜਾਣ ਦੇਣਾ ਚਾਹੀਦਾ।

• ਗਰਭ ਦੇ ਆਖਰੀ ਮਹੀਨੇ ਵਿੱਚ ਵਹਿੜੀਆਂ ਤੇ ਝੋਟੀਆਂ ਦੇ ਹਵਾਨਿਆਂ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ।

• ਇਸ ਤਰਾਂ ਕਰਨ ਨਾਲ ਇਹਨਾਂ ਦੇ ਸੂਣ ਪਿੱਛੋ ਦੁੱਧ ਚੋਣਾ ਸੁਖਾਲਾ ਹੋ ਜਾਵੇਗਾ।

• ਸੂਣ ਵਾਲੇ ਪਸ਼ੂ ਨੂੰ ਹਰ ਰੋਜ਼ ਦਿਹਾੜੀ ਵਿੱਚ 5-7 ਵਾਰ ਧਿਆਨ ਨਾਲ ਦੇਖਣਾ ਚਾਹੀਦਾ ਹੈ।

• ਪਸ਼ੂਆਂ ਨੂੰ ਹਰ ਰੋਜ਼ ਧਾਤਾਂ ਦਾ ਚੂਰਾ 50-60 ਗ੍ਰਾਮ ਅਤੇ 20-30 ਗ੍ਰਾਮ ਲੂਣ ਆਦਿ ਵੀ ਮਿਲਣਾ ਚਾਹੀਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ