fruits

ਜਾਣੋ ਤਰਬੂਜ਼ ਦੇ ਵਿਲੱਖਣ ਫਾਇਦਿਆਂ ਦੇ ਬਾਰੇ

ਗਰਮੀਆਂ ਦਾ ਮੌਸਮ ਆਉਂਦਿਆਂ ਹੀ ਪਾਣੀ ਨਾਲ ਭਰਿਆ ਰਹਿਣ ਵਾਲਾ ਤਰਬੂਜ਼ ਵੀ ਆ ਗਿਆ ਹੈ । ਕੱਟੇ ਹੋਏ ਤਰਬੂਜ਼ ਦੀ ਲਾਲੀ ਦੇਖ ਕੇ ਕਿਸੇ ਦੇ ਵੀ ਮੂੰਹ ਵਿੱਚ ਪਾਣੀ ਭਰ ਜਾਂਦਾ ਹੈ ਪਰ ਕੀ ਤੁਸੀ ਜਾਣਦੇ ਹੋ ਕਿ ਗਰਮੀਆਂ ਵਿੱਚ ਸਰੀਰ ਨੂੰ ਤਾਜ਼ਗੀ ਅਤੇ ਊਰਜਾ ਦੇਣ ਵਾਲਾ ਇਹ ਫਲ ਹੋਰ ਵੀ ਕਈ ਗੁਣਾਂ ਨਾਲ ਭਰਪੂਰ ਹੈ।

ਤਰਬੂਜ਼ ਸਰੀਰ ਨੂੰ ਠੰਡਕ ਦੇਣ ਦੇ ਨਾਲ ਨਾਲ ਦਿਲ ਅਤੇ ਦਿਮਾਗ ਨੂੰ ਵੀ ਠੰਡ ਪ੍ਰਦਾਨ ਕਰਦਾ ਹੈ। ਜਿਸ ਨਾਲ ਇਸਦਾ ਸੇਵਨ ਕਰਨ ਨਾਲ ਦਿਮਾਗ ਤਾਂ ਸ਼ਾਤ ਰਹਿੰਦਾ ਹੈ ਬਲਕਿ ਗੁੱਸਾ ਵੀ ਘੱਟ ਆਉਂਦਾ ਹੈ।

ਗਰਮੀਆਂ ਵਿੱਚ ਤਰਬੂਜ਼ ਦੇ ਸੇਵਨ ਨਾਲ ਚਮੜੀ ਵਿੱਚ ਵੀ ਚਮਕ ਬਣੀ ਰਹਿੰਦੀ ਹੈ।

 

ਬੀਟਾ ਕੈਰੋਟੀਨ ਦਾ ਇੱਕ ਚੰਗਾ ਸਰੋਤ ਹੋਣ ਕਰਕੇ ਤਰਬੂਜ਼ ਅੱਖਾਂ ਦੀ ਨੂੰ ਸਵਸਥ ਰੱਖਣ ਵਿੱਚ ਮਦਦ ਕਰਦਾ ਹੈ।

ਜੇਕਰ ਤੁਸੀਂ ਮੋਟਾਪੇ ਕਾਰਨ ਪਰੇਸ਼ਾਨ ਹੋ, ਤਾਂ ਤਰਬੂਜ਼ ਇਸ ਸਮੱਸਿਆ ਤੋਂ ਛੁਟਕਾਰਾ ਦਵਾਉਣ ਵਿੱਚ ਸਹਾਇਕ ਸਿੱਧ ਹੋ ਸਕਦਾ ਹੈ । ਤਰਬੂਜ਼ ਖਾਣ ਨਾਲ ਜਿੱਥੇ ਤੁਹਾਨੂੰ ਡਾਈਟਿੰਗ ਦੇ ਦੌਰਾਨ ਜ਼ਿਆਦਾ ਮਾਤਰਾ ਵਿੱਚ ਪਾਣੀ ਮਿਲਦਾ ਹੈ, ਉੱਥੇ ਹੀ ਇਸ ਵਿੱਚ ਫਾਈਬਰ ਹੋਣ ਦੇ ਕਾਰਨ ਤੁਹਾਡਾ ਪੇਟ ਵੀ ਸੰਤੁਲਿਤ ਰਹਿੰਦਾ ਹੈ ਜਿਸ ਨਾਲ ਤੁਸੀ ਕਮਜ਼ੋਰੀ ਮਹਿਸੂਸ ਨਹੀ ਕਰੋਗੇ।

ਤਰਬੂਜ਼ ਵਿੱਚ 90% ਪਾਣੀ ਹੁੰਦਾ ਹੈ।  ਇਹ ਸਾਡੇ ਸਰੀਰ ਵਿੱਚ ਤਰਲ ਪਦਾਰਥ ਅਤੇ ਇਲੈਕਟ੍ਰੋਲਾਈਟਸ ਦੀ ਦੁਬਾਰਾ ਪੂਰਤੀ ਕਰਦਾ ਹੈ ਅਤੇ ਡੀਹਾਈਡ੍ਰੇਟ ਤੋਂ ਬਚਾਉਂਦਾ ਹੈ।

ਤਰਬੂਜ਼ ਸਾਡੀ ਸਿਹਤ ਤੇ ਸੁੰਦਰਤਾ ਦੋਨਾਂ ਲਈ ਲਾਭਕਾਰੀ ਹੈ ਅਤੇ ਇਸਦੇ ਬੀਜ ਵੀ ਬਹੁਤ ਗੁਣਕਾਰੀ ਹੁੰਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ